Saturday, October 06, 2007

ਤ੍ਰੇਲ਼ ਤੇ ਸੂਰਜ



ਭਾਈ ਵੀਰ ਸਿੰਘ

ਘਾਹ ਉੱਤੇ ਮੈਂ ਪਈ ਤ੍ਰੇਲ਼ ਹਾਂ
ਨੈਣ ਨੈਣ ਹੋ ਰਹੀਆਂ,
‘ਦਰਸ-ਪਯਾਸ’ ਵਿਚ ਨੈਣ ਭਰ ਰਹੇ,
ਪਾਣੀ ਪਾਣੀ ਹੋਈਆਂ
‘ਦਰਸ-ਪਯਾਸ’ ਹੁਣ ਰੂਪ ਮਿਰਾ ਹੈ,
ਮੈਂ ਵਿਚ ਹੋਰ ਨ ਬਾਕੀ,-
ਚੜ੍ਹਾਂ ਅਰਸ਼ੋਂ, ਆ ਅੰਗ ਲੱਗਾਂ,
ਮੈਂ ਵਿਛੀ ਤਿਰੇ ਰਾਹ ਪਈਆਂ।।

1 comment:

Prabhsharanbir Singh said...

The noise of the lover is only up to
the time when he has not seen his Beloved.
Once he sees the Beloved, he becomes calm and quiet,
just as the rivers are boisterous before they join the ocean,
but when they do so, there are becalmed forever.


Moinuddin Hasan Chishti (d 1229 A.D)
~~